Breaking News
Home / ਦੁਨੀਆਂ ਦੀਆਂ ਗੱਲਾਂ / 60 ਘੰਟੇ ਤੋਂ ਬਾਅਦ 100 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ ਮਾਸੂਮ ਬਾਰੇ ਹੁਣੇ ਸਵੇਰੇ ਆਈ ਮਾੜੀ ਖਬਰ,ਦੇਖੋ ਪੂਰੀ ਖਬਰ….

60 ਘੰਟੇ ਤੋਂ ਬਾਅਦ 100 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ ਮਾਸੂਮ ਬਾਰੇ ਹੁਣੇ ਸਵੇਰੇ ਆਈ ਮਾੜੀ ਖਬਰ,ਦੇਖੋ ਪੂਰੀ ਖਬਰ….

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ‘ਚ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਸੁਜੀਤ ਵਿਲਸਨ ਨੂੰ ਬਚਾਉਣ ਲਈ ਰਾਸ਼ਟਰੀ ਆਫ਼ਤ ਰਾਹਤ ਬਲ (NDRF) ਅਤੇ ਸੂਬੇ ਦੇ ਇਸ ਬਲ (SDRF) ਦੀ ਬਚਾਅ ਮੁਹਿੰਮ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੋਰਵੈੱਲ ਦੀ ਜ਼ਮੀਨ ਨੂੰ ਡ੍ਰਿੱਲ ਕੀਤਾ ਜਾ ਰਿਹਾ ਹੈ। ਬੱਚਾ ਸ਼ੁੱਕਰਵਾਰ ਸ਼ਾਮੀਂ ਲਗਭਗ 5:30 ਵਜੇ ਬੋਰਵੈਲ ‘ਚ ਡਿੱਗ ਪਿਆ ਸੀ ਤੇ ਪਹਿਲਾਂ ਉਹ 30 ਫ਼ੁੱਟ ਦੀ ਡੂੰਘਾਈ ‘ਤੇ ਫਸਿਆ ਰਿਹਾ।


ਤਦ ਉਸ ਦੀਆਂ ਬਾਹਾਂ ‘ਤੇ ਰੱਸੀਆਂ ਬੰਨ੍ਹ ਕੇ ਉਸ ਨੂੰ ਬਾਹਰ ਖਿੱਚਣ ਦੇ ਜਤਨ ਕੀਤੇ ਗਏ ਤਾਂ ਉਹ 70 ਫ਼ੁੱਟ ਹੋਰ ਹੇਠਾਂ ਖਿਸਕ ਕੇ 100ਵੇਂ ਫ਼ੁੱਟ ‘ਤੇ ਜਾ ਕੇ ਫਸ ਗਿਆ।ਦੱਸਿਆ ਜਾ ਰਿਹਾ ਹੈ ਕਿ ਇਸ ਬੋਰਵੈਲ ਦੀ ਡੂੰਘਾਈ 1,000 ਫ਼ੁੱਟ ਤੱਕ ਹੈ। ਹੁਣ ਇਸ ਬੱਚੇ ਦੇ ਜਿਊਂਦੇ ਬਾਹਰ ਕੱਢਣ ਦੀ ਆਸ ਮੱਧਮ ਪੈਂਦੀ ਜਾ ਰਹੀ ਹੈ। ਇਸ ਦੇ ਬਾਵਜੂਦ ਰਾਹਤ ਟੀਮਾਂ ਲਗਾਤਾਰ ਉਸ ਨੂੰ ਬਾਹਰ ਕੱਢਣ ਦੇ ਜਤਨ ਕਰ ਰਹੀਆਂ ਹਨ।


ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੀ ਧਰਤੀ ਪਥਰੀਲੀ ਹੈ, ਜਿਸ ਕਾਰਨ ਉਸ ਬੋਰਵੈੱਲ ਦੇ ਸਮਾਨਅੰਤਰ ਟੋਆ ਬਹੁਤ ਹੀ ਹੌਲੀ ਰਫ਼ਤਾਰ ਨਾਲ ਪੁੱਟਿਆ ਜਾ ਰਿਹਾ ਹੈ। ਇਹ ਵੀ ਡਰ ਹੈ ਕਿ ਪੱਥਰਾਂ ਦੀ ਆਪਸੀ ਧਮਕ ਨਾਲ ਬੱਚਾ ਕਿਤੇ ਹੋਰ ਜ਼ਿਆਦਾ ਹੇਠਾਂ ਨਾ ਚਲਾ ਜਾਵੇ।ਖ਼ੁਦ ਮੁੱਖ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਮਾਮਲੇ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਪਰ ਅੱਜ ਇੰਨੇ ਦਿਨਾਂ ਬਾਅਦ ਵੀ ਸੁਜੀਤ ਵਿਲਸਨ ਨੂੰ ਬਾਹਰ ਕੱਢਣ ‘ਚ ਸਫ਼ਲਤਾ ਨਹੀਂ ਮਿਲ ਸਕੀ।


ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।